Sunday, April 7, 2024

ਨਾਗਣੀ - ਭਾਈ ਬਚਿੱਤਰ ਸਿੰਘ

 ਸ਼ਰਾਬੀ ਹਾਥੀ ਨੂੰ ਜ਼ਖਮੀ ਕਰਨ ਵਾਲੀ 'ਨਾਗਣੀ' ਕਿਸ ਨੇ ਬਣਾਈ ਸੀ?

ਭਾਈ ਬਚਿੱਤਰ ਸਿੰਘ ਦੇ ਹੌਸਲੇ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ। ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਲੋਹਗੜ੍ਹ ਵੱਲ ਵਧ ਰਹੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ, ਜਿਨ੍ਹਾਂ ਦੇ ਅੱਗੇ-ਅੱਗੇ ਇਕ ਸ਼ਰਾਬ ਪਿਲਾ ਕੇ ਮਦਮਸਤ ਕੀਤਾ ਹਾਥੀ ਕਿਲੇ ਦਾ ਦਰਵਾਜ਼ਾ ਤੋੜਨ ਲਈ ਆ ਰਿਹਾ ਸੀ, ਦਾ ਮੁਕਾਬਲਾ ਕੀਤਾ। ਜਦੋਂ ਇਕੱਲੇ ਭਾਈ ਬਚਿੱਤਰ ਸਿੰਘ ਨੇ ਆਪਣੀ ਖ਼ਾਸ ਤਰ੍ਹਾਂ ਦੀ ਬਰਛੀ, ਜਿਸ ਨੂੰ 'ਤ੍ਰਿਵੈਣੀ' ਜਾਂ 'ਨਾਗਣੀ' ਵੀ ਕਿਹਾ ਜਾਂਦਾ ਹੈ, ਹਾਥੀ ਦੇ ਸਿਰ ਵਿਚ ਮਾਰੀ ਤਾਂ ਉਹ ਬਰਛੀ ਹਾਥੀ ਦੇ ਸਿਰ 'ਤੇ ਬੰਨ੍ਹੀਆਂ ਲੋਹੇ ਦੀਆਂ ਤਵੀਆਂ ਚੀਰ ਕੇ ਸਿਰ 'ਚ ਜਾ ਖੁੱਭੀ ਅਤੇ ਫਿਰ ਭਾਈ ਸਾਹਿਬ ਨੇ ਪੂਰੇ ਜ਼ੋਰ ਨਾਲ ਜਦੋਂ ਇਸ ਬਰਛੀ ਨੂੰ ਵਾਪਿਸ ਖਿੱਚਿਆ ਤਾਂ ਹਾਥੀ ਚਿੰਘਾੜਦਾ ਹੋਇਆ ਆਪਣੀਆਂ ਫੌਜਾਂ ਨੂੰ ਹੀ ਲਤਾੜਦਾ ਹੋਇਆ ਪਿਛਾਂਹ ਨੂੰ ਭੱਜ ਤੁਰਿਆ। ਇਸ ਤਰ੍ਹਾਂ ਰਾਜਿਆਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ 'ਨਾਗਣੀ' ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਹੀ ਤਿਆਰ ਕੀਤੀ ਸੀ।
ਪੰਜਾਬ ਦੇ ਇਤਿਹਾਸਕ ਪਿੰਡ 'ਸੁਰ ਸਿੰਘ' ਵਿੱਚ ਰਹਿੰਦੇ ਭਾਈ ਹਰਦਾਸ ਸਿੰਘ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਫੌਜ ਦੇ ਮੈਂਬਰ ਸਨ ਅਤੇ ਫੌਜ ਲਈ ਹਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦੇ ਸਨ।



ਦੇਗ਼ ਤੇਗ਼ ਫ਼ਤਿਹ - ਦੀਪ

 ਉਹ ਕੇਸਰੀ ਪੱਗ ਬੰਨ੍ਹਣ ਲੱਗ ਪਿਆ ਸੀ , ਦਾੜ੍ਹੀ ਵਧਾਉਣ ਲੱਗ ਪਿਆ ਸੀ , ਉਹ ਖਾੜਕੂ ਸਿੰਘਾਂ ਵਾਂਗੂੰ ਗਲ੍ਹ ਵਿੱਚ ਲੋਈ ਪਾ ਕੇ ਮੋਢੇ ਉੱਤੋਂ ਦੀ ਸੁੱਟਣ ਲੱਗ ਪਿਆ ਸੀ , ਉਹਦੇ ਮੁਖ ਉਤਲਾ ਨੂਰ ਦਿਨੋਂ ਦਿਨ ਗੂੜ੍ਹਾ ਹੁੰਦਾ ਜਾ ਰਿਹਾ ਸੀ , ਉਹਦੀਆਂ ਅੱਖਾਂ 'ਚ ਚਮਕ , ਸੀਨੇ 'ਚ ਦਰਦ ਤੇ ਚਿਹਰੇ ਤੇ ਅਲੌਕਿਕ ਨੂਰ ਸੀ ,

ਉਹ ਜਦੋਂ ਗੱਲ ਕਰਦਾ ਤਾਂ ਉਹਦੇ ਬੁੱਲ੍ਹਾਂ ਤੇ ਅਠਾਰਵੀਂ ਸਦੀ ਦੇ ਸਿੰਘਾਂ ਦੀ ਇਬਾਰਤ ਹੁੰਦੀ ।
ਕਿਸਾਨ ਲੀਡਰਾਂ ਨੇ ਕਿਸਾਨੀ ਬਿੱਲਾਂ ਦੇ ਵਿਰੋਧ 'ਚ ਉਹੋ ਪੁਰਾਣੇ ਸਟੈਲ ਅਨੁਸਾਰ ਰੇਲ - ਪਟੜੀਆਂ ਮੱਲ ਲਈਆਂ , ਫੇਰ ਇੱਕ ਦਿਨ ਉਹ ਬੰਬਿਉਂ ਆਇਆ ਤੇ ਜਵਾਨੀ ਦੀ ਬਾਂਹ ਫੜਕੇ ਬਾਡਰ ਤੇ ਲੈ ਗਿਆ , ਜਦੋਂ ਉਹਨੇ ਦਿੱਲੀ ਦੇ ਕਿੰਗਰੇ ਢਾਹੁਣ ਦੀ ਤਿਆਰੀ ਕਰਦਿਆਂ ਪਰਨੇ ਦਾ ਪਹਿਲਾ ਲੜ ਲਾਇਆਂ ਤਾਂ ਹਜ਼ਾਰਾਂ ਮੁੰਡਿਆਂ ਨੇ ਟਰੈਕਟਰ ਰਾਜਧਾਨੀ ਵੱਲ ਨੂੰ ਸਿੱਧੇ ਕਰ ਦਿੱਤੇ , ਉਹਨੇ ਦਿੱਲੀ ਪਹੁੰਚ ਕੇ ਕੌਮ ਖਿਲਾਫ ਬਿਰਤਾਂਤ ਘੜਨ ਵਾਲਿਆਂ ਦੇ ਬਿਰਤਾਂਤ ਤੱਥਾਂ - ਦਲੀਲਾਂ ਨਾਲ ਤੋੜੇ ।
ਉਸ ਤੇ ਤੁਹਮਤਾਂ ਲੱਗਦੀਆਂ ਗਈਆਂ , ਉਹ ਨਿੱਖਰਦਾ ਗਿਆ , ਉਸਨੂੰ ਦਬਾਇਆ ਗਿਆ , ਉਹ ਉੱਭਰਦਾ ਗਿਆ , ਉਸਨੇ ਫ਼ਸਲ ਦੀ ਲੜਾਈ ਪਿੱਛੇ ਲੁਕੀ ਨਸਲ ਦੀ ਲੜਾਈ ਨੂੰ ਡੀਕੋਡ ਕਰਕੇ ਘਰ - ਘਰ ਪਹੁੰਚਾਇਆ , ਕਰੋੜਾਂ ਦੇ ਮਾਲਕ ਨੂੰ ਕੀ ਲੋੜ ਸੀ ਟੈਂਟਾਂ 'ਚ ਸੌਣ ਦੀ , ਡਾਇਨਿੰਗ ਟੇਬਲਾਂ ਤੇ ਬਹਿ ਕੇ ਰੋਟੀ ਖਾਣ ਵਾਲਾ ਚੁੱਲ੍ਹੇ ਦੇ ਦੁਆਲੇ ਬਹਿ ਹੱਥ ਤੇ ਪ੍ਰਸ਼ਾਦਾ ਰੱਖ ਉੱਤੇ ਦਾਲ ਪਵਾ ਕੇ ਸਿਆਲੀ ਰਾਤਾਂ ਵਿੱਚ ਪਿੰਡਾਂ ਵਾਲਿਆਂ ਨੂੰ 'ਨਿਊ ਵਰਲਡ ਔਡਰ' ਸਮਝਾਉਂਦਾ ਰਿਹਾ , ਕਦੇ ਸੁਣਿਆ ਜਾਂ ਵੇਖਿਆ ਸੀ ਕਿ ਕਿਸੇ ਦੀ ਬਲਦੀ ਚਿਖਾ ਤੇ ਖਲ੍ਹੋ ਕੇ ਮੁੰਡੇ ਅੰਮ੍ਰਿਤ ਦਾ ਦਾਨ ਮੰਗਣ , ਕਦੀ ਕਿਸੇ ਦੇ ਫੁੱਲਾਂ ਦੀ ਵੀ ਰਾਖੀ ਕਰਨੀ ਪਈ ਹੋਵੇ ਕਿਉਂਕਿ ਲੋਕ ਮਰਜੀਵੜੇ ਦੀ ਰਾਖ ਝੋਲੀਆਂ 'ਚ ਪਾ ਕੇ ਘਰਾਂ ਨੂੰ ਲਿਜਾ ਰਹੇ ਸਨ ।
ਉਹ ਦੀਪ ਸੀ ਤੇ 'ਦੀਪ' ਹੈ , ਦੀਪ ਕਦੇ ਬੁਝਦੇ ਨਹੀਂ ਹੁੰਦੇ , ਦੀਪ ਉਦੋਂ ਵੀ ਬਲਦੇ ਹੁੰਦੇ ਹਨ ਜਦੋਂ ਸੂਰਜ ਲੱਥ ਜਾਣ , ਚੰਦਰਮਾਂ ਬੱਦਲਾਂ ਉਹਲੇ ਹੋ ਜਾਣ , ਸ਼ਹੀਦ ਜਿਸ ਦਿਨ ਆਪਣੇ ਸੁਆਸਾਂ ਦੀ ਪੂੰਜੀ ਤਿਆਗਦਾ ਹੈ ਉਸ ਦਿਨ ਤਾਂ ਉਹਦਾ ਅਸਲੀ ਜੀਵਨ ਸ਼ੁਰੂ ਹੁੰਦਾ ਹੈ , ਰਹਿੰਦੀ ਦੁਨੀਆ ਤੱਕ ਲੋਕਾਈ ਉਸਦੇ ਕੌਮ ਪ੍ਰਤਿ ਇਸ਼ਕ ਦੇ ਅਕੀਦੇ ਪੜ੍ਹਦੀ ਰਹੇਗੀ , "ਪੰਥ ਕੀ ਜੀਤ" ਕਹਿੰਦਿਆਂ ਹਵਾ ਵਿੱਚ ਨਿਸ਼ਾਨ ਸਾਹਿਬ ਝੁਲਾਉਂਦੇ ਦਾ ਉਹਦਾ ਨੂਰਾਨੀ ਤੇ ਸਾਊ ਮੁਖੜਾ ਸਾਡੀਆਂ ਅੱਖਾਂ ਅੱਗੇ ਘੁੰਮਦਾ ਰਹੇਗਾ ਤੇ "ਦੀਪ" ਸਦਾ ਜਗਦਾ ਰਹੇਗਾ...!!!!!
"ਦੇਗ਼ ਤੇਗ਼ ਫ਼ਤਿਹ"

Thursday, December 1, 2022

Giani Sohan Singh Sital ਸੀਤਲ ਜਿਹਾ ਨਾਂ ਕਿਸੇ ਹੋ ਜਾਵਣਾ ਜੀ

 ਸੀਤਲ ਜਿਹਾ ਨਾਂ ਕਿਸੇ ਹੋ ਜਾਵਣਾ ਜੀ ।ਇਸ ਢਾਡੀ ,ਇਤਿਹਾਸਕਰ ,ਕਹਾਣੀਕਾਰ , ਨਾਵਲਿਸਟ ਨੂੰ ਕਾਮਰੇਡਾਂ ਜਾਣ ਬੁੱਝ ਅਣਗੋਲਿਆ ਕੀਤਾ ।ਨਵੀਂ ਪੀੜੀ ਦੇ ਜਵਾਨਾਂ ਨੂੰ ਸੀਤਲ ਸਾਹਿਬ ਨੂੰ ਨਿੱਠ ਕੇ ਪੜ੍ਹਨਾ ਚਾਹੀਦਾ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਗਿਆਨੀ ਸੋਹਣ ਸਿੰਘ ਸੀਤਲ
ਇਹ ੧੯੪੬ ਦੀ ਗੱਲ ਹੈ। ਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆਂ। ਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ ੫-੭ ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ ੧ ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂ। ਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀਂ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇ ਇਕ ਨੁਕਰੇ ਜਾ ਖਲੋਤੇ। ਪੰਡਾਲ ਦੀ ਛਾਂ ਥੁਹੜੀ ਸੀ ਤੇ
ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾ। ਸੀਤਲ ਹੋਰਾਂ ਨੇ ੧੯੩੬ ਵਿੱਚ ਪਹਿਲੀ ਵਾਰ ਆਪਣੇ ਢਾਡੀ ਜਥੇ ਨਾਲ ਰੱਤੋਕੇ ਦੀਵਾਨ ਕੀਤਾ ਸੀ। ਸੀਤਲ ਜੀ ਓਦੋਂ ਤੋਂ ਇਸ ਮੇਲੇ ਤੇ ਆਪਣਾ ਪ੍ਰੋਗਰਾਮ ਦੇਣ ਆਇਆ ਕਰਦੇ ਸਨ। ਇਲਾਕੇ ਵਿੱਚ ਉਹਨਾਂ ਦੀ ਕਾਫੀ ਪ੍ਰਸਿੱਧੀ ਹੋ ਚੁਕੀ ਸੀ। ਰੱਤੋਕੇ ਪਹਿਲੇ ਵੱਡੇ ਪੱਧਰ ਦੇ ਦੀਵਾਨ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਕਾਬਲੇ ਗੌਰ ਹੈ:

History of Tarkhaan, Ramgarhia ਤਰਖਾਣ

ਤਰਖਾਣ ਇਕ ਉੱਤਰੀ ਭਾਰਤੀ ਕਬੀਲਾ ਹੈ, ਜੋ ਪੰਜਾਬ ਅਤੇ ਆਲੇ ਦਵਾਲੇ ਦੇ ਇਲਾਕੇ ਵਿਚ ਮੌਜੂਦ ਹੈ। ਤਰਖਾਣ ਘੱਟ ਗਿਣਤੀ ਸਮੂੁਦਾਏ ਹੈ ਅਤੇ ਜਿਆਦਾਤਰ ਸਿੱਖ ਪੰਥ ਨੂੰ ਮੱਨਣ ਵਾਲੇ ਹਨ। ਬਹੁਤ ਘੱਟ ਲੋਕ ਹਿੰਦੂ ਮੱਤ ਨੂੰ ਵੀ ਮਨਦੇ ਹਨ। ਸੱਭ ਤੋਂ ਘੱਟ ਗਿਣਤੀ ਤਰਖਾਣ ਪਾਕਿਸਤਾਨ ਵਿਚ ਮਿਲਦੇ ਹਨ ਅਤੇ ਉਹ ਇਸਲਾਮ ਕਬੂਲ ਕਰ ਚੱੁਕੇ ਹਨ। ਤਰਖਾਣ ਇਸ ਤੋਂ ਅੱਗੇ ਵੱਖ ਵੱਖ ਗੋਤਾਂ ਵਿਚ ਵੰਡੇ ਹੋਏ ਹਨ।

Sunday, October 2, 2022

ਦੇਗ ਦੇ ਮੋਰਚੇ ਦੀ ਸ਼ਤਾਬਦੀ ‘ਤੇ ਵਿਸ਼ੇਸ

 ਜਦੋਂ ਗ਼ੈਰ-ਦਲਿਤ ਲੋਕ ਦਲਿਤਾਂ ਲਈ ਜੂਝੇ ਤੇ ਜਿੱਤੇ ….।

ਪੰਜਾਬ ਦੇ ਇਤਿਹਾਸ ਵਿਚ 20ਵੀਂ ਸਦੀ ਸਮਾਜਕ ਬਦਲਾਅ ਲਈ ਵਾਹਵਾ ਮਹੱਤਵਪੂਰਨ ਰਹੀ ਹੈ । ਇਸ ਸਦੀ ਦੀ ਸ਼ੁਰੂਆਤ ਵਿੱਚ ਸਿੱਖਾਂ ਨੇ ਲਾਮਿਸਾਲ ਕੁਰਬਾਨੀਆਂ ਕਰਕੇ ਗੁਲਾਮੀ-ਯੁੱਗ ‘ਚ ਆਈਆਂ ਧਾਰਮਿਕ ਗਿਰਾਵਟਾਂ ਨੂੰ ਦੂਰ ਕੀਤਾ। ਇਸੇ ਦੌਰਾਨ ਪੰਜਾਬ ਦੇ ਦੱਬੇ ਕੁਚਲੇ ਵਰਗ ਨੇ ਵੱਡੀ ਗਿਣਤੀ ਵਿਚ ਸਿੱਖ ਧਰਮ ਅਪਣਾਇਆ ਤੇ ਆਰਥਿਕ ਤੌਰ ਤੇ ਸਮਰੱਥ ਪੇਂਡੂ ਕਿਸਾਨੀ ਨੇ ਇਸ ਵਰਗ ਦੀ ਅਗਵਾਈ ਕਰਦਿਆਂ ਸਨਾਤਨੀ ਪ੍ਰਭਾਵ ਵਾਲੇ ਬਿਪਰ ਪੁਜਾਰੀਆਂ ਕੋਲੋਂ ਅਛੂਤਾਂ ਕਹੇ ਜਾਂਦੇ ਇਨ੍ਹਾਂ ਵੀਰਾਂ ਨੂੰ ਉਹ ਹੱਕ ਵਾਪਸ ਲੈ ਕੇ ਦਿੱਤੇ ਜੋ ਗੁਰੂ ਸਾਹਿਬਾਨ ਆਪ ਬਖਸ਼ਿਸ ਕਰਕੇ ਗਏ ਸਨ।

ਇਤਿਹਾਸ ਦੀ ਪੈੜ ਵਿੱਚ ਰਾਮਗੜ੍ਹੀਏ ਸਰਦਾਰ


ਇਤਿਹਾਸ ਦੀ ਪੈੜ ਵਿੱਚ ਰਾਮਗੜ੍ਹੀਏ ਸਰਦਾਰ

    ਕਹਿੰਦੇ , ਕੇਰਾਂ ਲੱਖੀ ਜੰਗਲਾਂ 'ਚ ਪਲਿ਼ਆ ਬਾਜਾਂ ਵਾਲ਼ੀ ਸਰਕਾਰ ਦਾ ਕੁੰਡਲੀਦਾਰ ਬੀਰ ਖਾਲਸਾ ਤੇ ਅਫ਼ਗਾਨੀ ਪਠਾਣ ਸ਼ਮਸ਼ੀਰਾਂ ਸੂਤ ਕੇ ਆਹਮੋ- ਸਾਹਮਣੇ ਆ ਖਲੋਤੇ। ਅਫਗਾਨੀਆਂ ਹੁੱਬ ਕੇ ਆਖਿਆ, " ਸਿੰਘੋ ਕਿਉਂ ਮੌਤ ਨੂੰ ਮਾਸੀ ਆਂਹਦੇ ਓ...??? ਕਿਉਂ ਆਤਮ ਘਾਤ ਦਾ ਕਸੀਦਾ ਬੁਣਨ ਨੂੰ ਉਤਾਰੂ ਹੋਏ ਓ....??? ਅਸੀਂ ਆਪਣਾ ਇੱਕ ਗਿਲਜਾ ( ਸੱਤ ਫੁੱਟਾ ਪੈਰਾਂ ਤੋਂ ਸਿਰ ਤੱਕ ਲੋਹੇ ਨਾਲ਼ ਮੜਿਆ ਅਫ਼ਗ਼ਾਨ) ਭੇਜਦੇ ਆਂ , ਤੁਸੀਂ ਆਪਣੇ ਦੋ ਸਿੰਘ ਭੇਜੋ । ਹਾਰੀ ਹੋਈ ਧਿਰ ਸਿਰੋਂ ਦਸਤਾਰਾਂ ਲਾਹ ਹਥਿਆਰ ਸੁੱਟ ਦੇਵੇਗੀ ਤੇ ਤੁਸੀਂ ਬੇਆਈ ਮੌਤ ਤੋਂ ਬਚ ਜਾਓਗੇ।

ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਪ੍ਰਣਾਮ



 ਭਾਈ_ਜਸਵੰਤ_ਸਿੰਘ_ਖਾਲੜਾ ਜੀ ਨੂੰ ਪ੍ਰਣਾਮ

ਟਾਈਟੈਨਿਕ ਡੁੱਬ ਰਿਹਾ ਸੀ..ਕੁਝ ਦੂਰ ਮੱਛੀਆਂ ਦਾ ਸ਼ਿਕਾਰ ਕਰਦੇ ਹੋਏ ਇੱਕ ਜਹਾਜ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮੱਦਦ ਨਾ ਕੀਤੀ..ਅਖ਼ੇ ਕਿਧਰੇ ਮਦਤ ਕਰਦੇ ਫੜੇ ਹੀ ਨਾ ਜਾਈਏ..!
ਦੂਜਾ ਜਹਾਜ..ਓਥੋਂ ਚੌਦਾਂ ਮੀਲ ਦੂਰ..ਇਸਦਾ ਕੈਪਟਨ ਇਹ ਸੋਚ ਗੂੜੀ ਨੀਂਦਰ ਸੋਂ ਗਿਆ ਕੇ ਅੱਧੀ ਰਾਤ ਵੇਲੇ ਕਿਹੜਾ ਪੰਗੇ ਵਿਚ ਪਵੇ..ਸੁਵੇਰ ਹੋਊ ਤਾਂ ਦੇਖੀ ਜਾਊ!
ਤੀਜਾ ਜਹਾਜ ਤਕਰੀਬਨ ਛਪੰਜਾ ਮੀਲ ਦੀ ਦੂਰੀ ਤੋਂ ਰੇਡੀਓ ਸਿਗਨਲ ਸੁਣ ਬਚਾ ਲਈ ਪਹੁੰਚਿਆ..ਸੱਤ ਸੋ ਦੇ ਕਰੀਬ ਯਾਤਰੀ ਮੌਤ ਦੇ ਮੂੰਹ ਚੋਂ ਬਚਾ ਲਏ..!

ਤੀਰਥਾਂ ‘ਤੇ ਜਾਣਾ ਕਿਉਂ ?


 ਤੀਰਥਾਂ ‘ਤੇ ਜਾਣਾ ਕਿਉਂ ?

ਮਨ ਵਿੱਚ ਇਹ ਵਿਚਾਰ ਆਇਆ ਪਰ ਸਹੀ ਉੱਤਰ ਨਾ ਮਿਲਿਆ।

ਖ਼ੈਰ, ਹਰ ਸਾਲ ਦੀ ਤਰ੍ਹਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪ੍ਰੋਗਰਾਮ ਬਣਿਆ ਤੇ ਅਸੀਂ ਯਾਤਰਾ ਲਈ ਤੁਰ ਪਏ। ਯਾਤਰਾ ਬੜੀ ਕਠਿਨ ਹੈ , ਪਰ ਬੜੀ ਮਨਮੋਹਕ ਵੀ ਹੈ। ਰਸਤੇ ਵਿੱਚ ਸੁੰਦਰ ਦ੍ਰਿਸ਼ , ਅਨੋਖੀ ਕੁਦਰਤ ਦੇ ਨਜ਼ਾਰੇ ਪਰਮਾਤਮਾ ਦੀ ਸਾਜੀ ਕਾਇਨਾਤ ਨਾਲ ਪਿਆਰ ਪਾਉਂਦੇ ਦਿਖਾਈ ਦਿੱਤੇ ।

ਵਾਹਿਗੁਰੂ ਦੀ ਬੇਅੰਤ ਰਚਨਾ ਅੱਗੇ ਸੀਸ ਝੁਕਦਾ ਹੈ , ਜਿਉਂ - ਜਿਉਂ ਸੱਚਖੰਡ ਵੱਲ ਨੂੰ ਕਦਮ ਵੱਧਦੇ ਗਏ , ਤਿਉਂ - ਤਿਉਂ ਵਾਹਿਗੁਰੂ ਦਾ ਨਾਮ ਚੇਤੇ ਆਉਣ ਲੱਗਾ। ਭਾਵੇਂ ਕਿ ਰਸਤੇ ਵਿੱਚ ਜਾਂਦਿਆਂ ਇਹ ਸਵਾਲ ਮਨ ਵਿੱਚ ਉੱਠਦਾ ਰਿਹਾ ਕਿ ਅਸੀਂ ਤੀਰਥਾਂ ਦੀ ਯਾਤਰਾ ਕਿਉਂ ਕਰਦੇ ਹਾਂ ? ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰ ਹੋ ਗਏ ਤੇ ਤਨ ਮਨ ਹੇਮਕੁੰਟ ਦੇ ਬਰਫ਼ੀਲੇ ਪਾਣੀ ‘ਚ ਇਸ਼ਨਾਨ ਕਰਕੇ ਨਿਹਾਲ ਹੋ ਗਿਆ।

ਅਸੀਂ ਜੱਟ ਹੁੰਨੇਂ ਆਂ

ਅਸੀਂ ਜੱਟ ਹੁੰਨੇਂ ਆਂ

  ਮੈਂ ਕਦੇ ਕਦੇ ਨਹੀਂ ਬਲਕਿ ਅਕਸਰ ਹੀ ਇਹ ਸੋਚਦਾ ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਜੱਟ ਬੜੇ ਘੈਂਟ ਹੁੰਦੇ ਆਂ, ਬੜੀ ਦਲੇਰ ਕੌਮ ਹਾਂ, ਫੱਟੇ ਚੱਕ ਹਾਂ।ਜਦ ਥੋੜਾ ਰੁਕ ਕੇ, ਥੋੜੇ ਠਰੰਮੇਂ ਨਾਲ ਸੋਚਦਾ ਹਾਂ ਕਿ ਅਸੀਂ ਜੱਟ ਤਾਂ ਹਾਂ ਹੀ,ਕੀ ਇੱਕ ਸੱਚੇ ਗੁਰੂ ਦੇ ਸਿੱਖ ਵੀ ਹਾਂ ਕਿ ?

ਪੁਰਾਣੇਂ ਸਮੇਂ ਤੋਂ ਲੈਕੇ ਜਦ ਪਿੰਡਾਂ ਵਿੱਚ ਰਾਗੀ,ਢਾਡੀ ਅਕਸਰ ਸਟੇਜਾਂ ਤੇ ਗੁਰੂਆਂ ਦੇ ਸਮੇਂ ਗੁਰੂਆਂ ਦੇ ਸੰਗ ਸਾਥ ਦਾ ਵਿਖਿਆਨ ਸੁਣਦੇ ਸੀ ਤਾਂ ਜਿੱਥੋਂ ਤੱਕ ਮੈਨੂੰ ਯਾਦ ਹੈ ਕਦੇ ਭੀ ਜੱਟਾਂ ਦਾ ਜ਼ਿਕਰ ਗੁਰੂਆਂ ਦੇ ਅੰਗ ਸੰਗ ਰਹਿਣ ਵਾਲੇ ਜਾਂ ਗੁਰੂਆਂ ਦੇ ਸੇਵਾਦਾਰਾਂ ਜਾਂ ਗੁਰੂ ਸਾਹਿਬਾਨਾਂ ਲਈ ਜੀਵਨ ਦਾਨ ਦੇਣ ਵਾਲੇ ਸਿੱਖਾਂ ਦੀ ਸੂਚੀ ਵਿੱਚ ਜੱਟਾਂ ਦਾ ਜ਼ਿਕਰ ਸ਼ਾਇਦ ਹੀ ਕਦੇ ਸੁਣਿਆਂ ਹੋਵੇ।ਇਸ ਦੇ ਬਾਵਯੂਦ ਸਿੱਖੀ ਸੰਸਥਾਵਾਂ ਕੀ,ਸਿੱਖੀ ਦੇ ਠੇਕੇਦਾਰ ਸਿਰਫ ਜੱਟ ਹੀ ਕਿਓਂ ਕਹਾ ਰਹੇ ਹਨ?

Friday, July 15, 2022

Baba Banda Singh Bahadur & Sirhind

Baba Banda Singh Bahadur

After defeating and punishing Wazir Khan in the battle of Chapard Chirdi, the Khalsa Army marched towards Sirhind and demolished the city to ruins. Baba Banda Singh Bahadur Standing in the burning city asked the Singh's to find the real treasure for which they have marched here {remaining bricks in which Sahibzada Zorawar Singh and Sahibzada Fateh Singh were bricked alive}. The Singh's found some of the bricks.

This artwork depicts that scene of Baba Banda Singh Bahadur holding one of the bricks and paying his respects to the Immortal Shaheeds Chotte Sahibzade.

Thursday, July 7, 2022

ਸਿੰਘਾ ਤੇਗ ਦਾ ਵੇਗ ਵੇਖ

 ਜ਼ੌਹਰਏਤੇਗ਼

ਸਿੰਘਾ ਤੇਗ ਦਾ ਵੇਗ ਵੇਖ
ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਢਿਲਵਾਂ ਲਾਗਲੇ ਜੰਗਲ ਵਿੱਚ ਵਿੱਚ ਕੁਝ ਸਿੰਘਾਂ ਨਾਲ ਬਾਘ ਸਿੰਘ ਹੱਲੋਵਾਲੀਆ (ਮਾਮਾ ਸ: ਆਹਲੂਵਾਲੀਆ) ਅਤੇ ਸ: ਖਿਆਲਾ ਸਿੰਘ ਕੰਗ ਟਿਕੇ ਹੋਏ ਸਨ। ਸ: ਹੱਲੋਵਾਲੀਆ ਆਪਣੀ ਤੇਗ਼ ਨੂੰ ਪੱਥਰੀ ਨਾਲ ਧਾਰ ਲਗਾਉਂਦਾ ਬੋਲਿਆ,” ਖਿਆਲਾ ਸਿੰਘਾਂ, ਖਬਰੀਏ ਨੇ ਸੂਹ ਤਾਂ ਪੱਕੀ ਦਿੱਤੀ ਸੀ ਕਿ ਕੁਤਬਦੀਨ ਏਥੇ ਸ਼ਿਕਾਰ ਖੇਡਣ ਆਉਂਦਾ... ਦੋ ਦਿਨ ਹੋ ਗਏ ਇਥੇ ਤਾਂ ਕੋਈ ਬਹੁੜਿਆ ਨਹੀਂ”।
ਘੋੜੇ ਦੇ ਮੂੰਹ ਵਿੱਚ ਘਾਹ ਦਾ ਬੁੱਥਾ ਦੇ ਕੇ ਉਹਦੀ ਧੌਣ ਨੂੰ ਥਾਪੜਦਾ ਸ: ਕੰਗ ਬੋਲਿਆ,” ਜਥੇਦਾਰ ਜੀ, ਸੂਹ ਤਾਂ ਪੱਕੀ ਹੈ... ਪਰ ਜਾਨਵਰ ਦੇ ਸ਼ਿਕਾਰ ਨਾਲੋਂ ਸ਼ਿਕਾਰੀ ਦਾ ਸ਼ਿਕਾਰ ਔਖਾ ਈ ਹੁੰਦਾ”।

Tuesday, May 3, 2022

Meaning of DEG TEGH FATEH

DEG TEGH

Cauldron + Sword = Victory; or Victory to Charity and Arms.

What does the car number plate DEG TEGH means?

These two words are part of a three word phrase, DEG TEGH FATEH. These literally means Cauldron + Sword = Victory; or better: Victory to Charity and Arms.

More & detailed information at Wikipedia Page & SikhWiki Page.

Monday, February 21, 2022

Deep Sidhu ਦੀਪ ਸਿੱਧੂ

 ਆਓ ਵੀਰ ਦੀਪ ਸਿੱਧੂ ਨਾਲ ਛੋਟੀ ਜਹੀ ਮੁਲਾਕਾਤ ਕਰੀਏ

ਆਪ ਸਾਢੇ ਕੂ ਤਿੰਨ ਸਾਲ ਅਤੇ ਨਿੱਕਾ ਡੇਢ ਸਾਲ ਦਾ.ਮਾਂ ਮੁੱਕ ਗਈ.ਰਿਸ਼ਤੇਦਾਰੀ ਜ਼ੋਰ ਪਾ ਬਾਪ ਵਿਆਹ ਦਿੱਤਾ.ਚੰਗੀ ਕਿਸਮਤ.ਨਵੀਂ ਆਈ ਨੇ ਸੱਕੀਆ ਜਿੰਨਾ ਮੋਹ ਦਿੱਤਾ.ਵੱਡਾ ਹੋਇਆ ਤਾਂ ਬੰਬਈ ਲਾਅ ਕਾਲਜ ਦਾਖਿਲਾ ਲੈ ਲਿਆ..ਲੋਕਾਂ ਪੁੱਛਿਆ ਕਰਨ ਵਕੀਲ ਬਣਨਾ?

ਅੱਗੋਂ ਹੱਸ ਪਿਆ..ਅਖ਼ੇ ਵਕੀਲੀ ਮੇਰੀ ਮੰਜਿਲ ਨਹੀਂ..!

Monday, December 27, 2021

Sikh History ਸਿੱਖੀ ਦੀ ਸੰਖੇਪ ਜਾਣਕਾਰੀ

 ਸਿੱਖੀ ਦੀ ਜਾਣਕਾਰੀ ਜਰੂਰ ਆਪਣੇ ਬੱਚਿਆਂ ਨੂੰ ਪੜਾਉਣੀ ਜੀ ।

ਸਿੱਖੀ ਦੀ ਸੰਖੇਪ ਜਾਣਕਾਰੀ
ਸਿੱਖਾਂ ਦੇ ਦਸਾਂ ਗੁਰੂਆਂ ਦੇ ਨਾਂਮ ਕੀ ਸਨ ?
1. ਸ੍ਰੀ ਗੁਰੂ ਨਾਨਕ ਦੇਵ ਜੀ (1469 - 1539)
2. ਸ੍ਰੀ ਗੁਰੂ ਅੰਗਦ ਦੇਵ ਜੀ (1504 - 1552)
3. ਸ੍ਰੀ ਗੁਰੂ ਅਮਰ ਦਾਸ ਜੀ (1479 - 1574)
4. ਸ੍ਰੀ ਗੁਰੂ ਰਾਮ ਦਾਸ ਜੀ (1534 – 1581)
5. ਸ੍ਰੀ ਗੁਰੂ ਅਰਜਨ ਦੇਵ ਜੀ (1563 – 1606)
6. ਸ੍ਰੀ ਗੁਰੂ ਹਰਗੋਬਿੰਦ ਜੀ (1595 – 1644)
7. ਸ੍ਰੀ ਗੁਰੂ ਹਰ ਰਾਏ ਜੀ (1630 – 1661)
8. ਸ੍ਰੀ ਗੁਰੂ ਹਰਕ੍ਰਸ਼ਿਨ ਜੀ (1656 – 1664)
9. ਸ੍ਰੀ ਗੁਰੂ ਤੇਗ ਬਹਾਦੁਰ ਜੀ (1621 - 1675)
10. ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666 – 1708) ।

Wednesday, March 31, 2021

Bhai Nand Lal Ji Life History

 



29 ਮਾਰਚ 1682 ਨੂੰ ਭਾਈ ਨੰਦ ਲਾਲ ਜੀ ਔਰੰਗਜ਼ੇਬ ਤੋ ਜਾਨ ਬਚਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ ਸੀ । ਆਉ ਸੰਖੇਪ ਝਾਤ ਮਾਰੀਏ ਭਾਈ ਨੰਦ ਲਾਲ ਜੀ ਦੇ ਜੀਵਨ ਕਾਲ ਤੇ ਜੀ ।

ਭਾਈ ਨੰਦ ਲਾਲ ਜੀ ਗੋਯਾ (੧੬੩੩–੧੭੧੩) ਦਾ ਜਨਮ ਗ਼ਜ਼ਨੀ (ਅਫ਼ਗ਼ਾਨਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਛੱਜੂ ਮੱਲ ਜੀ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਨਸ਼ੀ ਅਤੇ ਬਹੁਤ ਚੰਗੇ ਵਿਦਵਾਨ ਸਨ । ਭਾਈ ਨੰਦ ਲਾਲ ਜੀ ਨੇ ਬਾਰਾਂ ਸਾਲ ਦੀ ਉਮਰੀ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣਾ ਤਖੱਲੁਸ 'ਗੋਯਾ' ਰੱਖਿਆ । ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਅਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ । 

Monday, February 15, 2021

ਭਾਈ ਰੂਪ ਚੰਦ ਜੀ

 ਗੁਰੂ ਹਰਗੋਬਿੰਦ ਸਾਹਿਬ ਦੇ ਸਿਦਕੀ ਸਿੱਖ ਭਾਈ ਰੂਪ ਚੰਦ ਜੀ

ਭਾਈ ਰੂਪ ਚੰਦ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਹੋਏ ਹਨ। ਉਨ੍ਹਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਦੀ ਨੇੜਤਾ ਦਾ ਨਿੱਘ ਮਾਣਿਆ। ਜਿੱਥੇ ਗੁਰੂ ਹਰਗੋਬਿੰਦ ਜੀ ਨੇ ਭਾਈ ਰੂਪ ਚੰਦ ਨੂੰ ਆਪਣਾ ਭਾਈ ਹੋਣ ਦਾ ਮਾਣ ਦਿੱਤਾ, ਉੱਥੇ ਹੀ ਦਸਮ ਪਿਤਾ ਨੇ ‘ਤੇਰਾ ਘਰ ਸੋ ਮੇਰਾ ਘਰ’ ਕਹਿ ਕੇ ਵਡਿਆਈ ਬਖ਼ਸ਼ਿਸ਼ ਕੀਤੀ। ਭਾਈ ਰੂਪ ਚੰਦ ਨੇ ਅਜਿਹੀ ਹੀ ਵਡਿਆਈ ਆਪਣੇ ਸਪੁੱਤਰਾਂ ਤੇ ਪੋਤਰਿਆਂ ਨੂੰ ਗੁਰੂ ਸਾਹਿਬਾਨ ਤੋਂ ਦਿਵਾਈ।

Saturday, January 30, 2021

A masterpiece by Prof Jagmohan Singh regarding the events took place at Red Fort January 2021

ਪ੍ਰੋਫੈਸਰ ਜਗਮੋਹਣ ਸਿੰਘ ਜੀ ਦਾ ਲਿਖਿਆ ਲੇਖ ਸ਼ਾਇਦ ਉਹਨਾਂ ਨੂੰ ਹਲੂਣਾ ਦੇ ਦੇਵੇ ਜ਼ਿਹਨਾਂ ਨੂੰ ਲਾਲ ਕਿਲੇ ਵਾਲੇ ਇਤਿਹਾਸਕ ਪਲ ਤੋਂ ਘੁਟਨ ਮਹਿਸੂਸ ਹੋ ਰਹੀ ਹੈ
A masterpiece by Prof Jagmohan Singh regarding the events took place at Red Fort January 2021:
ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਤਾਂ ਤਹਿਲਕਾ ਮੱਚ ਗਿਆ ਹੈ। ਟੀਵੀ ਤੇ ਖੌਰੇ ਹਨ੍ਹੇਰ ਮੱਚ ਗਿਆ ਹੈ। ਕਿਸਾਨ ਲੀਡਰ ਵੀ ਤਿਲਮਿਲਾਏ ਪਏ ਨੇ। ਇਹ ਸਾਡੇ ਨਹੀਂ, ਫਲਾਂ ਫਲਾਣੇ ਦਾ ਏਜੰਟ ਸੀ। ਇਹਨਾਂ ਨੇ ਅੰਦੋਲਨ ਦੇ ਮੱਥੇ ਕਾਲਖ਼ ਮੱਲ ਦਿੱਤੀ ਹੈ, ਅਸੀਂ ਜਿੱਤ ਰਹੇ ਸੀ, ਹੁਣ ਹਾਰ ਸਕਦੇ ਹਾਂ। ਇਹ ਅਜਬ ਵਰਤਾਰਾ ਵੇਖ ਵਰਲਡ ਸਿੱਖ ਨਿਊਜ਼ ਦੇ ਸੰਪਾਦਕ, ਜਗਮੋਹਨ ਸਿੰਘ, ਹੋਰਾਂ ਇਹ ਲਿਖਤ ਵਕਤ ਦੇ ਇਸ ਮਰਹਲੇ ਦੀ ਨਿਸ਼ਾਨਦੇਹੀ ਕਰਨ ਲਈ ਲਿੱਖੀ ਹੈ ਤਾਂ ਜੋ ਸਭਨਾਂ ਨੂੰ ਸਨਦ ਰਹੇ। ਕੀ ਹੋਇਆ, ਕਿਓਂ ਹੋਇਆ, ਅੱਗੋਂ ਕੀ ਹੋਣਾ ਕਰਨਾ ਚਾਹੀਦਾ ਹੈ, ਕਿਸ ਤੋਂ ਬਚਣਾ ਚਾਹੀਦਾ ਹੈ, ਸਭ ਦਾ ਜ਼ਿਕਰ ਹੈ।

Sunday, May 31, 2020

ਜੱਸੂ ਦਾ ਸਿਰ ਵੱਢਣਾ

ਗਤੀ ਤਾਂ ਸਿਰ ਨਾਲ ਵੀ ਨਹੀਂ ਹੋਣੀ
 ਏਮਨਾਬਾਦ ਦੀ ਵੱਡੀ ਹਵੇਲੀ ਵਿੱਚ ਬੜਾ ਇਕੱਠ ਸੀ... ਲੋਕ ਮੂੰਹ ਜੋੜ ਜੋੜ ਕੇ ਗੁਟਰਗੂੰ ਕਰ ਰਹੇ ਸਨ...” ਅੱਤ ਚੁੱਕੀ ਸੀ ਅੰਤ ਹੋਣਾ ਈ ਸੀ....ਸਿਖੜਿਆਂ ਨਾਲ ਪੰਗਾ ਲੈਣਾ ਤਾਂ ਅੱਗੋਂ ਇਹੀ ਦਾਖੂ ਦਾਣਾ ਮਿਲਣਾ ਸੀ.... ਜਦੋਂ ਦੇ ਯਾਹੀਆ ਖ਼ਾਂ ਤੇ ਹੱਯਾਤ ਉੱਲਾ ਆਪਸ ਵਿੱਚ ਲੜ ਰਹੇ ਨੇ ... ਸਿੱਖੜੇ ਜ਼ੋਰ ਫੜਦੇ ਜਾ ਰਹੇ ਆ...।”
 ਏਨੇ ਨੂੰ ਇਕ ਬੱਘੀ ਆਈ... ਅੱਗੇ ਬਰਛਿਆਂ ਵਾਲੇ ਸਿਪਾਹੀ ਸਨ.. ਬੱਘੀ ਡਿਉਢੀ ਵਿੱਚ ਰੁੱਕੀ ਤਾਂ ਏਮਨਾਬਾਦ ਦੇ ਫ਼ੌਜਦਾਰ ਜਸਪਤ ਰਾਏ ਦੇ ਪੁੱਤਰ ਹਰਭਜ ਰਾਏ ਅਤੇ ਉਸਦੀ ਮਾਂ ਨੇ ਬੱਘੀ ਵਿੱਚ ਰੱਖੀ ਬਿਨ੍ਹਾਂ ਸਿਰ ਦੀ ਲਾਸ਼ ਤੋਂ ਚਾਦਰ ਚੁੱਕੀ ਤਾਂ ਧਾਹਾਂ ਨਿਕਲ ਗਈਆਂ,” ਹਾਏ ਲੋਕੋ ... ਮੈਂ ਲੁੱਟੀ ਗਈ..ਬੜਾ ਸਮਝਾਇਆ ਸੀ ਪਰ ਮੇਰੀ ਇਕ ਨਾ ਮੰਨਿਆ.... ਵਾਸਤੇ ਪਾਏ ਸੀ ਕਿ ਚੜਤੂ (ਚੜ੍ਹਤ ਸਿੰਘ) ਦੀ ਪੱਤਰੀ ਪੜ੍ਹ ਲਾ ਕਿ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ... ਉਹ ਤਾਂ ਰੋੜੀ ਸਾਹਿਬ ਦੇ ਦਰਸ਼ਨ ਕਰਨ ਤੇ ਲੰਗਰ ਖਾਣ ਆਏ ਸੀ ...ਹਾਏ ਰਾਣਿਆਂ ਤੂੰ ਕਿਉਂ ਸੁੱਤੇ ਸ਼ੇਰ ਦੀ ਮੁੱਛ ਨੂੰ ਹੱਥ ਲਾਉਣਾ ਸੀ...”

ਜਿੰਨਾਂ ਵੀ ਪੜ੍ਹਦਾ ਜਾਵਾਂ, ਸੁਣਦਾ ਜਾਵਾਂ ਹਿੰਮਤ ਤੇ ਵਿਸ਼ਵਾਸ਼ ਨਾਲ ਭਰਦਾ ਜਾਂਦਾ ਹਾਂ

ਮੈਨੂੰ ਇੱਕ ਵੀਰ ਨੇ ਪੁੱਛਿਆ ਬਾਈ ਜੀ ਤੁਸੀਂ ਇੰਨਾ ਕੁਝ ਸਿੱਧਾ ਹੀ ਕਹਿਣ ਦੀ ਹਿੰਮਤ ਕਿਵੇਂ ਕਰ ਲੈਂਦੇ ਹੋ?

 ਮੈਨੂੰ ਤੁਸੀਂ ਪਿਆਰ ਦਿੰਦੇ ਹੋ ਤੁਹਾਡਾ ਧੰਨਵਾਦ ਪਰ ਸੱਚ ਉਤੇ ਚੱਲਣ ਲਈ, ਜ਼ੁਲਮ ਖਿਲਾਫ ਲੜਨ ਲਈ ਸਾਡਾ ਇਤਿਹਾਸ ਬਹੁਤ ਅਮੀਰ ਹੈ, ਬਹੁਤਾ ਨਹੀਂ ਪੜ੍ਹਿਆ ਮੇਰੀ ਨਲਾਇਕੀ ਹੈ, ਪਰ ਜਿੰਨਾਂ ਵੀ ਪੜ੍ਹਦਾ ਜਾਵਾਂ, ਸੁਣਦਾ ਜਾਵਾਂ ਹਿੰਮਤ ਤੇ ਵਿਸ਼ਵਾਸ਼ ਨਾਲ ਭਰਦਾ ਜਾਂਦਾ ਹਾਂ,

ਮੈਂ ਇੱਕ ਬੁਜਦਿਲ ਤੇ ਕਮਜ਼ੋਰ ਹੁੰਦਾ ਜੇ ਮੇਰੇ ਕੋਲ ਮੇਰਾ ਇਤਿਹਾਸ, ਅਮੀਰ ਵਿਰਸਾ, ਗੁਰਬਾਣੀ ਨਾ ਹੁੰਦੀ, ਮਾਣ ਹੈ ਉਸ ਇਤਿਹਾਸ ਉਤੇ ਜਿਹਨੇ ਸੱਚ ਨਾਲ ਖੜ੍ਹਨ ਦੀ ਹਿੰਮਤ ਬਖਸ਼ੀ।

ਬਾਕੀ ਦੋਸਤੋ ਕਈ ਵਾਰ ਆਪਣੇ ਭਾਣੇ ਵਿਚ ਚਲਦਿਆਂ ਵੱਡੀਆਂ ਗਲਤੀਆਂ ਕਰ ਜਾਂਦੇ ਹਾਂ, ਜਿਹਨਾਂ ਨੂੰ ਮੈਂ ਵੀ ਕਬੂਲ ਕਰਦਾ ਹਾਂ, ਜਦੋਂ ਵੀ ਕੁਝ ਚੰਗਾ ਹੁੰਦਾ ਤਾਂ ਓਹਦੇ ਪਿੱਛੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਹੀ ਹੁੰਦੀਆਂ, ਸਾਨੂੰ ਕੀ ਪਤਾ ਸੀ ਕੀ ਚੰਗਾ! ਕੀ ਮਾੜਾ! ਇਹ ਪਹਿਚਾਣ ਗੁਰੂਆਂ ਦੀ ਬਾਣੀ ਹੀ ਦੱਸਦੀ ਹੈ। ਇਸ ਲਈ ਮਾੜੇ ਕੰਮਾਂ ਲਈ ਇਨਸਾਨ ਜ਼ਿੰਮੇਵਾਰ ਹੁੰਦਾ ਅਤੇ ਚੰਗੇ ਕੰਮਾਂ ਦਾ ਮਾਣ ਸਾਨੂੰ ਆਪਣੇ ਗੁਰੂ ਉਤੇ ਕਰਨਾ ਚਾਹੀਦਾ।

 ਮੇਰੀ ਕੀ ਔਕਾਤ ਮੈਂ ਕਿਸੇ ਸਾਹਮਣੇ ਬੋਲ ਵੀ ਸਕਾਂ ਇਹ ਤਾਂ ਦਸ਼ਮੇਸ਼ ਪਿਤਾ ਜੀ ਦੇ ਜ਼ਫਰਨਾਮੇ ਦੀ ਤਾਕਤ ਹੈ, ਤੁਸੀਂ ਵੀ ਪੜ੍ਹਿਓ ਤੇ ਸਮਝਿਓ ਹਿੰਮਤ ਆਪਣੇ ਆਪ ਆਜੂਗੀ ਬਾਕੀ ਦੋਸਤੋ ਮੇਰੀ ਬੇਨਤੀ ਹੈ ਬੱਚਿਆਂ ਨੂੰ ਗਾਇਕਾਂ ਮਗਰ ਲਾਉਣ ਨਾਲੋਂ ਆਪਣੇ ਵਿਰਸੇ ਤੇ ਇਤਿਹਾਸ ਨਾਲ ਜ਼ਰੂਰ ਜੋੜੋ ਤਾਂ ਜੋ ਅਸੀਂ ਸ਼ੇਰ ਪੈਦਾ ਕਰ ਸਕੀਏ ਨਾ ਕਿ ਗਿੱਦੜ.